ਬਲਾਕ ਸੰਮਤੀ ਚੋਣਾਂ ਲਈ ਮੈਦਾਨ ਭਖਣ ਲੱਗਾ ਮੁੱਖ ਮੁਕਾਬਲਾ ਕਾਗਰਸ਼ ਤੇ ਅਕਾਲੀਆਂ ਵਿੱਚ

ਸ੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਸ਼ਰਮਾ ) ਬਲਾਕ ਸੰਮਤੀ ((ਪੰਚਾਇਤ ਸੰਮਤੀ ) ਚੋਣਾਂ ਦਾ ਐਲਾਨ ਹੁੰਦਿਆਂ ਈ ਬਲਾਕ ਸੰਮਤੀ ਸ੍ਰੀ ਮਾਛੀਵਾੜਾ ਸਾਹਿਬ ਦੇ ਸਿਆਸੀ ਆਗੂਆਂ ਦੀਆਂ ਜੋੜ ਤੋੜ ਲਈ ਸਰਗਰਮੀਆਂ ਤੇਜ ਹੋ ਗਈਆ ਹਨ ।ਬਲਾਕ ਸੰਮਤੀ ਚੋਣਾਂ ਲਈ ਸ੍ਰੀ ਮਾਛੀਵਾੜਾ ਸਾਹਿਬ ਬਲਾਕ ਦੇ ਲਗਭਗ 80 ਪਿੰਡਾਂ ਨੂੰ 16 ਜੋਨਾਂ ਵਿੱਚ ਵੰਡਿਆ ਗਿਆ ਹੈ ਜਿਨਾਂ ਵਿੱਚ ,ਮਾਛੀਵਾੜਾ ਖਾਮ ,ਗਹਿਲੇਵਾਲ , ਹੈਡੋਂ ਬੇਟ ,(ਐਸ ਸੀ ਮਰਦ ) ਖੀਰਨੀਆਂ ,ਭਰਥਲਾ (ਐਸ ਸੀ ਇਸਤਰੀ )ਜਾਤੀਵਾਲ ,ਹਿਯਾਤਪੁਰਾ ,ਬਹਿਲੋਲਪੁਰ ,ਰੱਤੀਪੁਰ ,ਕਕਰਾਲਾ ਕਲਾਂ ਤੇ ਮਾਣੇਵਾਲ (ਇਸਤਰੀ ਜਨਰਲ )ਪੰਜਗਰਾਈਆਂ ,ਚੱਕਲੀ ਆਦਿਲ ,ਸ਼ੇਰਪੁਰ ਬੇਟ ,ਹੈਡੋਂ ਢਾਹਾ ਤੇ ਤੱਖਰਾਂ ਦੋਨਾਂ ਨੂੰ ਜਨਰਲ ਮਰਦ ਲਈ ਰੱਖਿਆ ਗਿਆ ਹੈ ।ਸੱਤਾਧਾਰੀ ਪਾਰਟੀ ਕਾਂਗਰਸ ਦੇ ਹਰ ਜੋਨ ਲਈ ਵਾਧੂ ਉਮੀਦਵਾਰ ਹਨ ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਨੇ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ,ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਦਾ ਰੋਲ ਨਿਭਾਅ ਰਹੀ “ਆਮ ਆਦਮੀ ਪਾਰਟੀ ” ਦੀ ਕੋਈ ਵੀ ਸਰਗਰਮੀ ਨਹੀਂ ।